ਯੂ ਟਯੂਬ ਪੰਜਾਬੀ ਗੁਰਬਾਣੀ ਅਰਥ GA
ਯੂ ਟਯੂਬ ਪੰਜਾਬੀ ਗੁਰਬਾਣੀ ਅਰਥ GA
ੴ - ਏਕੰਕਾਰ - ਸੰਪੂਰਨ ਪਸਾਰੇ ਦਾ ਇਕਸੂਤਰਤਾ , Ekonkar- Absolute Existential Unit
ੴ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੇ ਮੰਡਲ ਦੁਆਰਾ ਬ੍ਰਹਿਮੰਡੀ ਮਨੁੱਖੀ ਚਿੰਤਨ ਨੂੰ ਦਿੱਤਾ। ੴ ਤੋਂ ਭਾਵ "ਇੱਕੋ ਪਰਮ ਚੇਤਨ ਸ਼ਕਤੀ" ਤੋਂ ਹੈ ਜੋ ਹਰ ਇਕ ਕਣ (unit) ਤੋਂ ਸੰਪੂਰਨ ਚੇਤਨਾ (space) ਵਿੱਚ ਸਮਾਨ ਰੂਪ ਨਾਲ, ਇੱਕਰਸ, ਲਗਾਤਾਰ ਵਿਆਪਕ ਹੈ। ੴ ਆਪਣੀ ਵਿਆਪਕਤਾ ਕਾਰਨ ਹੀ ਸੰਪੂਰਨ ਜੜ੍ਹ ਚੇਤਨ ਵਿੱਚ ਇੱਕਸਾਰ-ਇੱਕ ਸਾਮਾਨ ਮੌਜੂਦ ਹੈ। ਜੜ੍ਹ ਅਵਸਥਾ ਦੇ ਹਰ ਇੱਕ ਕਣ ਵਿੱਚ ਅਤੇ ਚੇਤਨਤਾ ਦੇ ਹਰ ਤਾਣ- ਕਿਰਿਆ ਰੂਪ ਵਿੱਚ ੴ ਦੀ ਮੌਜੂਦਗੀ ਪ੍ਰਤੱਖ ਦਿਖਾਈ ਦਿੰਦੀ ਹੈ। ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ (ਅੰਗ ੩੯੭)
GA 1.001
ੴ ਉੱਚਾਰਣ ਤੇ ਅਰਥ
ੴ --- ਉੱਚਾਰਣ ਤੇ ਅਰਥ ਨੂੰ ਲੈਕੇ ਬਹੁਤ ਸਾਰੀਆਂ ਵਿਚਾਰ ਹੋ ਰਹੀਆਂ ਹਨ, ਇਹ ਵੀਡੀਓ ਗੁਰਮਤਿ ਗਿਆਨ, ਪਰੰਪਰਾ, ਵਿਸ਼ਾ-ਵਸਤੂ ਅਤੇ ਵਿਆਕਰਣ ਅਨੁਸਾਰ ਗੱਲ ਕਰਦੀ ਹੈ ਅਤੇ ਕਾਰ ਦੇ ਅਰਥ ਦੇ ਨਵੇਂ ਆਯਾਮਾਂ ਅਨੁਸਾਰ ਕਰਣ ਦੀ ਕੋਸ਼ਿਸ਼ ਕਰਦੀ ਏ ...
GA 1.002
ਗੁਰੂ ਗਰੰਥ ਸਾਹਿਬ ਜੀ ਵਿਚ ੴ ਦਾ ਸਰੂਪ ਅਤੇ ਸੰਕਲਪ ਸਾਰੀ ਦੁਨੀਆਂ ਤੋਂ ਨਿਆਰਾ ਆਪਣਾ ਅਲਗ ਸਥਾਨ ਰੱਖਦਾ ਹੈ. ਬ੍ਰਾਹਮਣੀ ਪੁਜਾਰੀਵਾਦ ਦੀ ਸੰਗਲਾਂ ਤੋਂ ਆਜ਼ਾਦ ਅਤੇ ਨਾਸਤਿਕਤਾ ਦੇ ਘੋਰ ਅੰਧੇਰੇ ਤੋਂ ਬਾਹਰ ੴ ਗੁਰਬਾਣੀ ਵਿਚ ਪ੍ਰਤੱਖ ਜਾਹਿਰ ਜੋਤਿ ਹਨ. ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ He is beyond the world of the Vedas, the Koran and the Bible. The Supreme King of Nanak is immanent and manifest. ਇਸ ਵੀਡੀਓ ਵਿਚ ੴ ਦੇ ਇਕਰੂਪਤਾ (Oneness of Creator and creation) ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ..
GA 1.003 ( A brief structure of Completeness)